[go: up one dir, main page]
More Web Proxy on the site http://driver.im/ਸਮੱਗਰੀ 'ਤੇ ਜਾਓ

ਗਲਪ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗਲਪ (ਅੰਗਰੇਜ਼ੀ: Fiction - ਫਿਕਸ਼ਨ) ਬਿਰਤਾਂਤ ਦੇ ਅਜਿਹੇ ਰੂਪ ਨੂੰ ਕਹਿੰਦੇ ਹਨ ਜਿਸ ਵਿੱਚ ਕਲਪਿਤ ਯਾਨੀ ਗਲਪਕਾਰ ਦੁਆਰਾ ਆਪੇ ਘੜੀਆਂ ਸੂਚਨਾਵਾਂ ਅਤੇ ਘਟਨਾਵਾਂ ਦੀ ਬੁਣਤੀ ਨਾਲ ਕਥਾ ਦੀ ਉਸਾਰੀ ਕੀਤੀ ਗਈ ਹੁੰਦੀ ਹੈ (ਮਿਸਾਲ ਲਈ ਨਾਵਲ ਅਤੇ ਕਹਾਣੀਆਂ)। ਇਸ ਦਾ ਵਰੋਧੀ ਸੰਕਲਪ ਗ਼ੈਰ-ਗਲਪ ਹੈ ਜਿਸ ਵਿੱਚ ਬਿਰਤਾਂਤ ਦੀ ਉਸਾਰੀ ਲਈ ਵਾਸਤਵਿਕ ਤੱਥਾਂ,ਘਟਨਾਵਾਂ ਅਤੇ ਸੂਚਨਾਵਾਂ ਨੂੰ ਅਧਾਰ ਬਣਾਇਆ ਜਾਂਦਾ ਹੈ (ਮਿਸਾਲ ਲਈ ਜੀਵਨੀਆਂ ਅਤੇ ਇਤਿਹਾਸ)।